peoplepill id: tarlochan-singh-kaler
TSK
India
1 views today
1 views this week
Tarlochan Singh Kaler
Punjabi poet

Tarlochan Singh Kaler

The basics

Quick Facts

Intro
Punjabi poet
From
Work field
The details (from wikipedia)

Biography

ਤਰਲੋਚਨ ਸਿੰਘ ਕਲੇਰ ਪੰਜਾਬੀ ਦਾ ਸਟੇਜੀ ਕਵੀ ਸੀ ਜੋ ਚਾਂਦੀ ਰਾਮ ਗੀਤਕਾਰ, ਗੁਰਦਿੱਤ ਸਿੰਘ ਕੁੰਦਨ, ਜਸਵੰਤ ਸਿੰਘ ਵੰਤਾ ਪਟਿਆਲਵੀ ਦਾ ਸਮਕਾਲੀ ਕਵੀ ਤੇ ਹਰਸਾ ਸਿੰਘ ਚਾਤਰ ਦਾ ਚੇਲਾ ਸੀ।

ਜੀਵਨ

ਤਰਲੋਚਨ ਸਿੰਘ ਕਲੇਰ ਦਾ ਜਨਮ 20 ਜੂਨ 1937 ਨੂੰ ਪਿਤਾ ਮਿਸਤਰੀ ਰੂੜ ਸਿੰਘ ਅਕਾਲੀ, ਮਾਤਾ ਤੇਜ ਕੌਰ ਅਕਾਲਣ ਦੇ ਘਰ ਅੰਮ੍ਰਿਤਸਰ ਵਿਖੇ ਗਲੀ ਨਡਾਲੀਆਂ, ਚੌਕ ਮੰਨਾ ਸਿੰਘ ਵਿਖੇ ਹੋਇਆ। ਮੁਲਕ ਵੰਡ ਸਮੇਂ ਕਲੇਰ ਸਿਰਫ਼ 11 ਸਾਲਾਂ ਦਾ ਸੀ ਜਦੋਂ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਸ ਨੇ ਸਿਰਫ਼ ਚਾਰ ਜਮਾਤਾਂ ਤੱਕ ਹੀ ਵਿਦਿਆ ਹਾਸਲ ਕੀਤੀ ਘਰ ਦੀ ਗਰੀਬੀ ਕਾਰਨ ਜੱਦੀ-ਪੁਸ਼ਤੀ ਤਰਖਾਣਾ ਕੰਮ ਕਰਨ ਲੱਗ ਪਿਆ।ਪੜ੍ਹਣ ਦੀ ਲਗਨ ਲੱਗੀ ਤੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਪਰ ਆਰਥਿਕ ਤੰਗੀ ਕਾਰਨ ਫਿਰ ਪੜ੍ਹਾਈ ਅਧੂਰੀ ਰਹਿ ਗਈ। ਉਸਨੂੰ ਕਵਿਤਾ ਲਿਖਣ ਦਾ ਸ਼ੌਕ ਗਿਆਨੀ ਤਰਲੋਕ ਸਿੰਘ ਤੂਫਾਨ ਨਾਵਲਕਾਰ ਦੀ ਪ੍ਰੇਰਨਾ ਨਾਲ ਪੈਦਾ ਹੋਇਆ। ਉਹ ਕਾਮਰੇਡਾਂ ਦੇ ਪ੍ਰਭਾਵ ਹੇਠ ਆ ਕੇ ਕਵਿਤਾ ਰਚਣ ਲੱਗਿਆ ਤੇ ਕਾਮਰੇਡਾਂ ਦੇ ਜਲਸਿਆਂ ’ਚ ਬੋਲਣ ਲੱਗ ਪਿਆ। ਪੰਜਾਬੀ ਵਾਰਾਂ ਦੇ ਬਾਦਸ਼ਾਹ ਹਰਸਾ ਸਿੰਘ ਚਾਤਰ ਨੂੰ ਉਸਤਾਦ ਧਾਰ ਲਿਆ ਤੇ ਧਾਰਮਿਕ ਕਵਿਤਾਵਾਂ ਵੱਲ ਰੁਚਿਤ ਹੋ ਗਿਆ। 1965 ਦੀ ਜੰਗ ਦੌਰਾਨ ਉਸਨੇ ਆਲ ਇੰਡੀਆ ਰੇਡੀਓ ਜਲੰਧਰ ਦੇ ਕਵੀ ਦਰਬਾਰਾਂ ਵਿਚ ਕਵਿਤਾਵਾਂ ਬੋਲੀਆਂ। ਉਸ ਨੇ ਜੰਗੀ ਜਿੱਤਾਂ, ਜੰਗੀ ਨਜ਼ਾਰੇ, ਸ਼ਹੀਦ ਭਗਤ ਸਿੰਘ ਦੀ ਘੋੜੀ, ਮੇਰਾ ਵਿਆਹ, ਪੋਹ ਸੁਦੀ ਸੱਤਵੀਂ ਟ੍ਰੈਕਟ ਕਵਿਤਾ ਵਿਚ ਲਿਖੇ। ਉਸ ਦੀਆਂ ਕਵਿਤਾਵਾਂ ਮਾਸਿਕ ਪਰਚਿਆਂ ਸੰਤ ਸਿਪਾਹੀ, ਫ਼ਤਹਿ ਦਿੱਲੀ, ਨਿਹੰਗ ਸਿੰਘ ਸੰਦੇਸ਼, ਪੰਜਾਬ ਦੀ ਆਵਾਜ਼, ਰਾਮਗੜ੍ਹੀਆ ਯੋਧਾ ਤੇ ਰਾਮਗੜ੍ਹੀਆ ਬੀਰ ਆਦਿ ਵਿਚ ਛਪਦੀਆਂ ਰਹੀਆਂ। ਚਾਂਦੀ ਰਾਮ ਗੀਤਕਾਰ, ਗੁਰਦਿੱਤ ਸਿੰਘ ਕੁੰਦਨ, ਜਸਵੰਤ ਸਿੰਘ ਵੰਤਾ ਪਟਿਆਲਵੀ ਆਦਿ ਕਈ ਸ਼ਾਇਰ ਉਸਦੇ ਸਮਕਾਲੀ ਤੇ ਸਾਥੀ ਸਨ।

ਉਸਨੇ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਚ ਹੁੰਦੇ ਕਵੀ ਦਰਬਾਰਾਂ ਤੋਂ ਇਲਾਵਾ ਟਾਟਾ ਨਗਰ, ਧਨਬਾਦ, ਰਾਂਚੀ, ਹਜ਼ਾਰੀ ਬਾਗ਼, ਭਾਗਲਪੁਰ, ਗਯਾ ਜੀ, ਪਟਨਾ ਸਾਹਿਬ, ਲਖਨਊ, ਬਨਾਰਸ, ਬਰੇਲੀ, ਸ਼ਾਹਜਹਾਨਪੁਰ, ਨਾਨਕਮਤਾ, ਰੁਦਰਪੁਰ ਚੰਦੋਸੀ, ਗੰਗਾਨਗਰ, ਰਾਏ ਸਿੰਘ ਆਦਿ ਥਾਵਾਂ ’ਤੇ ਕਵੀ ਦਰਬਾਰਾਂ ਵਿਚ ਭਾਗ ਲਿਆ ਤੇ ਬਹੁਤ ਸਾਰੇ ਇਨਾਮ ਸਨਮਾਨ ਹਾਸਲ ਕੀਤੇ। ਉਸਨੇ ਨੇ 2006 ਵਿੱਚ ਕਵਿਤਾਵਾਂ ਦੀ ਆਪਣੀ ਪਹਿਲੀ ਪੁਸਤਕ ‘ਮਨ ਸਾਗਰ ਦੇ ਮੋਤੀ’ ਰਿਲੀਜ਼ ਕੀਤੀ। ਦਿਲ ਦਾ ਦੌਰਾ ਪੈਣ ਕਾਰਨ 2013 ਵਿੱਚ ਉਸਦੀ ਮੌਤ ਹੋ ਗਈ।

ਕਾਵਿ ਪੁਸਤਕ

  • ਮਨ ਸਾਗਰ ਦੇ ਮੋਤੀ (2013

ਕਾਵਿ ਨਮੂਨਾ

ਰਣ ਅੰਦਰ ਤੇਗ਼ਾਂ ਚਲੀਆਂ,

ਬਣ ਮੌਤ ਆਈ ਤੂਫਾਨ

ਸਨ ਖੰਡੇ ਚਮਕਾਂ ਮਾਰਦੇ,

ਕਰ ਖ਼ੂਨ ਦੇ ਵਿੱਚ ਇਸ਼ਨਾਨ

ਰਣ ਅੰਦਰ ਵਾਂਗ ਮੁਨਾਰਿਆਂ,

ਸਨ ਢਹਿ ਢਹਿ ਪੈਣ ਜਵਾ

ਸੀ ਰਣ ਵਿੱਚ ਮੱਚੀ ਕਰਬਲਾ,

ਸਭ ਵੇਖ ਰਿਹਾ ਸ਼ੈਤਾਨ

ਸੀ ਹੋਣੀ ਪਾਉਂਦੀ ਭੰਗੜਾ,

ਪਿਆ ਆਇਤਾਂ ਪੜ੍ਹੇ ਸ਼ੈਤਾਨ

ਹੈ ਨਾਚ ਨਚਾਉਂਦੀ ਚੰਡਕਾ,

ਉਹ ਬਣੀ ਫਿਰੇ ਪ੍ਰਧਾਨ

ਜੋ ਹੁੰਦੇ ਮਰਦ ਮੈਦਾਨ ਦੇ,

ਉਹ ਕਦੇ ਨਾ ਕੰਢ ਵਖਾਨ

ਜਿਸ ਸਿਰ ’ਤੇ ਹੱਥ ‘ਕਲੇਰ’

ਗੁਰਾਂ ਦਾ, ਉਹ ਚੜ ਜਾਂਦੇ ਪ੍ਰਵਾਨ।

ਹਵਾਲੇ

The contents of this page are sourced from Wikipedia article on 01 Apr 2020. The contents are available under the CC BY-SA 4.0 license.
Lists
Tarlochan Singh Kaler is in following lists
comments so far.
Comments
From our partners
Sponsored
Reference sources
References
Tarlochan Singh Kaler
arrow-left arrow-right instagram whatsapp myspace quora soundcloud spotify tumblr vk website youtube pandora tunein iheart itunes