Tariq Gujjar
Quick Facts
Biography
ਤਾਰਿਕ ਗੁੱਜਰ (ਜਨਮ 12 ਮਾਰਚ 1969) ਪਾਕਿਸਤਾਨ ਵਿੱਚ ਪੰਜਾਬੀ ਦਾ ਕਵੀ ਅਤੇ ਲੇਖਕ ਹੈ। ਪੰਜਾਬੀ ਵਿੱਚ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਛਪ ਚੁੱਕੀਆਂ ਹਨ। ਪੰਜਾਬੀ ਤੋਂ ਇਲਾਵਾ ਉਸ ਨੇ ਉਰਦੂ ਵਿੱਚ ਵੀ ਲਿਖਿਆ ਹੈ।
ਜ਼ਿੰਦਗੀ
ਤਾਰਿਕ ਗੁੱਜਰ ਦਾ ਜਨਮ ਡਜਕੋਟ, ਫ਼ੈਸਲਾਬਾਦ (ਪਾਕਿਸਤਾਨ) ਵਿੱਚ ਮੁਹੰਮਦ ਸਦੀਕ ਗੁੱਜਰ ਦੇ ਘਰ ਹੋਇਆ। ਉਸ ਦੇ ਵਡੇਰੇ ਸਾਂਝੇ ਪੰਜਾਬ ਦੇ ਜ਼ਿਲੇ ਹੁਸ਼ਿਆਰਪੁਰ ਤੋਂ ਸਨ। ਉਨ੍ਹਾਂ ਨੂੰ 1947 ਵਿੱਚ ਪਾਕਿਸਤਾਨ ਪਰਵਾਸ ਕਰਨਾ ਪਿਆ ਸੀ। 1983 ਵਿਚ, ਉਸ ਦੇ ਪਰਿਵਾਰ ਨੇ ਇੱਕ ਵਾਰ ਫਿਰ ਪਰਵਾਸ ਕਰਕੇ ਲਯਾਹ ਜਾਣਾ ਪਿਆ। ਇਸ ਦੂਜੇ ਪਰਵਾਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਉਸਨੇ 1947 ਦੇ ਦੁਖਾਂਤ ਨੂੰ ਪੂਰੀ ਸਿੱਦਤ ਨਾਲ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ।ਤਾਰਿਕ ਨੇ ਜ਼ਕਰੀਆ ਯੂਨੀਵਰਸਿਟੀ ਤੋਂ ਐਮ ਏ ਪੰਜਾਬੀ ਤੇ ਪੰਜਾਬ ਯੂਨੀਵਰਸਿਟੀ ਤੋਂ ਐਮ ਏ ਐਜੂਕੇਸ਼ਨ ਕੀਤੀ। ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਸਰਕਾਰੀ ਨੌਕਰੀ ਦਾ ਮੁੱਢ ਬੰਨ੍ਹਿਆ ਤੇ ਮਗਰੋਂ ਗੁਜਰਾਤ ਯੂਨੀਵਰਸਿਟੀ ਵਿਚ ਰਿਸਰਚ ਸਕਾਰਲਰ ਰਿਹਾ । ਗੌਰਮਿੰਟ ਪੋਸਟ ਗਰੈਜੂਏਟ ਕਾਲਜ ਸਮੁੰਦਰੀ ਤੇ ਗੌਰਮਿੰਟ ਕਾਲਜ ਗੜ੍ਹ ਮਹਾਰਾਜਾ ਵਿਚ ਪੰਜਾਬੀ ਦਾ ਪ੍ਰੋਫ਼ੈਸਰ ਰਿਹਾ। ਉਸ ਨੇ ਪੰਜਾਬ ਬਚਾਊ ਤਹਿਰੀਕ ਦੀ ਨੀਂਹ ਰੱਖੀ।
ਤਾਰਿਕ ਗੁੱਜਰ ਨੇ ਅਦਬੀ ਦੇ ਨਾਲ਼ ਨਾਲ਼ ਪੰਜਾਬੀ ਅਦਬ ਤੇ ਜ਼ਬਾਨ ਦੇ ਹੱਕਾਂ ਲਈ ਲਗਾਤਾਰ ਜੱਦੋ ਜਹਿਦ ਕੀਤੀ ਹੈ।
2011 ਵਿਚ ਉਸਨੇ ਸਰਾਈਕੀ ਸੂਬੇ ਦੀ ਤਹਿਰੀਕ ਦੇ ਖ਼ਿਲਾਫ਼ ਲੀਹ ਵਿਚ "ਪੰਜਾਬ ਬਚਾਓ ਤਹਿਰੀਕ" ਦੀ ਬੁਨਿਆਦ ਰੱਖੀ। ਇਹ ਤਹਿਰੀਕ ਯੂਸੁਫ਼ ਰਜ਼ਾ ਗਿਲਾਨੀ ਦੀ ਪੀਲਪਜ਼ ਸਰਕਾਰ ਸਮੇ ਬੜੇ ਸਿਖ਼ਰਾਂ ਤੇ ਸੀ। "ਪੰਜਾਬ ਬਚਾਊ ਤਹਿਰੀਕ" ਦੇ ਬੈਨਰ ਥੱਲੇ ਵਾਲ਼ ਪੇਂਟਿੰਗ, ਪੈਂਫ਼ਲਟ ਤੇ ਇਕੱਠ ਕੀਤੇ ਗਏ। 2016 ਵਿਚ ਤਾਰਿਕ ਗੁੱਜਰ ਨੇ 1947 ਦੇ ਉਜਾੜੇ ਦੇ ਚਸ਼ਮਦੀਦ ਗਵਾਹਾਂ ਦੀਆਂ ਇੰਟਰਵਿਊਆਂ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਆਪਣੇ ਯੂ-ਟੀਊਬ ਚੈਨਲ. "ਇਕ ਸੀ ਪੰਜਾਬ" ਰਾਹੀਂ 250 ਤੋਂ ਵੱਧ ਬਜ਼ੁਰਗਾਂ ਦੇ ਇੰਟਰਵਿਊ ਕੀਤੇ। ਤਾਰਿਕ ਗੁੱਜਰ ਆਜਕਲ ਲੀਹ ਦੇ ਕਸਬੇ ਫ਼ਤਿਹ ਪੁਰ ਦੇ ਸਰਕਾਰੀ ਕਾਲਜ ਵਿਚ ਪੰਜਾਬੀ ਦੇ ਪ੍ਰੋਫ਼ੈਸਰ ਹੈ। ਉਹ ਆਪਣੀ ਸ਼ਾਇਰੀ ਦੇ ਨਾਲ਼ ਨਾਲ਼ ਪੰਜਾਬ ,ਪੰਜਾਬੀ ਤੇ ਪੰਜਾਬੀਅਤ ਬਾਰੇ ਆਪਣੇ ਖ਼ਿਆਲਾਤ ਪਾਰੋਂ ਪੂਰੀ ਦੁਨੀਆ ਦੇ ਪੰਜਾਬੀ ਹਲਕਿਆਂ ਵਿਚ ਇਹਤਰਾਮ ਦੀ ਨਿਗਾਹ ਨਾਲ਼ ਦੇਖੇ ਜਾਂਦੇ ਹਨ।
ਰਚਨਾਵਾਂ
- ਰੱਤ ਰਲੇ ਪਾਣੀ
- ਵੈਨਕੁਵਰ ਸੇ ਲਾਇਲਪੁਰ ਤਕ (ਜਰਨੈਲ ਸਿੰਘ ਸੇਖਾ ਦੇ ਪਾਕਿਸਤਾਨੀ ਸਫ਼ਰਨਾਮੇ ਦਾ ਗੁਰਮੁਖੀ ਤੋਂ ਉਰਦੂ ਅਨੁਵਾਦ)
- ਫ਼ਖ਼ਰ ਜ਼ਮਾਨ ਕੱਲ੍ਹ ਔਰ ਆਜ (ਇੱਕ ਰਲ਼ ਕੇ ਲਿਖੀ ਗਈ ਕਿਤਾਬ)