Surjit Singh Dhillon
Quick Facts
Biography
ਡਾ. ਸੁਰਜੀਤ ਸਿੰਘ ਢਿੱਲੋਂ (ਜਨਮ 6 ਮਈ 1932) ਇੱਕ ਪੰਜਾਬੀ ਸਾਹਿਤਕਾਰ, ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀਵ ਵਿਗਿਆਨ ਵਿਭਾਗ ਦੇ ਬਾਨੀ ਹਨ। ਉਹ 106 ਖੋਜ-ਪੱਤਰ, ਜੀਵਾਂ ਬਾਰੇ ਦੋ ਮੋਨੋਗ੍ਰਾਫ, ਵਿਗਿਆਨ ਦੀਆਂ 9 ਪੁਸਤਕਾਂ ਅਤੇ ਕਈ ਹੋਰ ਅਹਿਮ ਲੇਖ ਲਿਖ ਚੁੱਕੇ ਹਨ। ਡਾ. ਢਿੱਲੋਂ ਨੂੰ ਵਿਗਿਆਨ ਦੇ ਖੇਤਰ ਵਿੱਚ ਯੋਗਦਾਨ ਲਈ ਪੰਜਾਬ ਸਰਕਾਰ ਵੱਲੋਂ 1999 ਵਿੱਚ ਪੰਜਾਬ ਰਤਨ ਐਵਾਰਡ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2001 ਵਿੱਚ ਸ਼੍ਰੋਮਣੀ ਲੇਖਕ ਐਵਾਰਡ ਦੇ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।ਉਹ ਅਕਸਰ ਪੰਜਾਬੀ ਵਿਚ ਰਚੀਮਿਚੀ ਉਰਦੂ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹਨ। ਇਸ ਦਾ ਕਾਰਨ ਸ਼ਾਇਦ ਉਨ੍ਹਾਂ ਦੇ ਅਲੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹੋਣਾ ਹੋਵੇ। ਉਹ ਆਪਣੀ ਲਿਖਤ ਵਿਚ ਉਰਦੂ ਦੇ ਸ਼ਾਇਰਾਂ ਖ਼ਾਸ ਕਰਕੇ ਗਾਲਿਬ ਨੂੰ ਢੁਕਵੇਂ ਪ੍ਰਸੰਗਾਂ ਵਿਚ ਹਵਾਲੇ ਵਜੋਂ ਵਰਤਦੇ ਹਨ। ਉਹ ਆਪਣੀ ਲਿਖਤ ਵਿਚ ਵਿਗਿਆਨੀਆਂ ਤੋਂ ਇਲਾਵਾ ਪੱਛਮ ਦੇ ਵਿਗਿਆਨਵਾਦੀ ਦਾਰਸ਼ਨਿਕ ਖ਼ਾਸ ਕਰਕੇ ਬਰਟਰੰਡ ਰਸਲ ਅਤੇ ਬਰਨਾਰਡ ਸ਼ਾਹ ਨੂੰ ਵੀ ਗਾਹੇ ਬਗਾਹੇ ਵਰਤਦੇ ਹਨ। ਇਸ ਪ੍ਰਕਾਰ ਉਹ ਵਿਗਿਆਨ ਅਤੇ ਸਾਹਿਤ ਦਾ ਅਦੁੱਤੀ ਸੁਮੇਲ ਕਰਦੇ ਹਨ। ਉਨ੍ਹਾਂ ਦੀ ਲਿਖਤ ਵਿਚ ਵਿਗਿਆਨ ਪੱਖੋਂ ਸਹੀ ਤੱਥਗਤ ਜਾਣਕਾਰੀ,ਪਹਿਲੇ ਦਰਜੇ ਦੇ ਚਿੰਤਕਾਂ ਦੇ ਹਵਾਲੇ, ਸੰਜਮੀ ਬੌਧਿਕ ਭਾਸ਼ਾ ਦਾ ਪ੍ਰਯੋਗ ਆਦਿ ਅਹਿਮ ਲੱਛਣ ਹਨ।
ਪ੍ਰਕਾਸ਼ਨਾਵਾਂ
- ਜੀਵਨ ਦਾ ਵਿਕਾਸ
- ਜੀਵਨ ਦਾ ਮੁੱਢ
- ਅਨੋਖੇ ਰਾਹਾਂ ਦੇ ਸਫਰ
- ਜੁਔਲੋਜੀ ਵਿਸ਼ਵ ਕੋਸ਼
- ਮਨੁੱਖ ਵਿਗਿਆਨ ਦੇ ਝਰੋਖੇ 'ਚੋਂ
- ਸਭਿਆਚਾਰ ਅਤੇ ਜੀਵਨ ਜਾਚ
ਅਨੁਵਾਦ
- ਸਮੇਂ ਦੇ ਅੰਜਲੋਂ ਕਿਰੇ ਮੋਤੀ
ਹਵਾਲੇ
- ↑ ਸਤੀਸ਼ ਕੁਮਾਰ ਵਰਮਾ, ਡਾ. ਬਲਵਿੰਦਰ ਕੌਰ ਬਰਾੜ, ਡਾ. ਰਾਜਿੰਦਰ ਪਾਲ ਸਿੰਘ (2011). ਵਾਤਾਵਰਣ-ਚੇਤਨਾ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 79. ISBN 81-7360-929-1. CS1 maint: Multiple names: authors list (link)
- ↑ ਸਾਹਿਤਕਾਰ ਸੁਰਜੀਤ ਸਿੰਘ ਢਿੱਲੋਂ ਦਾ ਸਨਮਾਨ, ਪੰਜਾਬੀ ਟ੍ਰਿਬਿਊਨ - 7 ਜਨਵਰੀ 2013