Jaswant Zafar
Quick Facts
Biography
ਜਸਵੰਤ ਜ਼ਫਰ (ਜਨਮ 17 ਦਸੰਬਰ 1965) ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਹਨ।
ਜੀਵਨ ਸੰਬੰਧੀ
ਜਸਵੰਤ ਜ਼ਫਰ ਦਾ ਜਨਮ ਪਿੰਡ ਸੰਘੇ ਖਾਲਸਾ(ਨੂਰਮਹਿਲ) ਵਿਖੇ 1965 ਵਿੱਚ ਹੋਇਆ ਅਤੇ ਬਚਪਨ ਜੱਦੀ ਪਿੰਡ ਮਹਿਸਮਪੁਰ (ਫਿਲੌਰ) ਵਿਖੇ ਗੁਜ਼ਰਿਆ। ਉਸ ਨੇ ਸਰਕਾਰੀ ਹਾਈ ਸਕੂਲ ਕੂਮ ਕਲਾਂ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਫਿਰ ਉੱਚ ਪੜ੍ਹਾਈ ਲਈ ਸਰਕਾਰੀ ਕਾਲਜ, ਲੁਧਿਆਣਾ (1981 ਤੋਂ 1984) ਵਿੱਚ ਦਾਖਲਾ ਲੈ ਲਿਆ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ 1989 ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਦੌਰਾਨ ਉਸਨੇ ਕਲਾ ਨਾਲ ਜੁੜੇ ਵਿਦਿਅਕ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਬਾਅਦ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰ ਲਈ ਪਰ ਪੜ੍ਹਾਈ ਲਿਖਾਈ ਦੇ ਕੰਮ ਵਿੱਚ ਉਹ ਪੂਰੇ ਜੋਸ਼ ਨਾਲ ਜੁਟਿਆ ਰਿਹਾ। ਉਹਨਾਂ ਨੇ ਸ਼ਾਹਕਾਰ ਕਵਿਤਾਵਾਂ ਦੀ ਰਚਨਾ ਕੀਤੀ|
ਰਚਨਾਵਾਂ
- ਦੋ ਸਾਹਾਂ ਵਿਚਕਾਰ (ਕਾਵਿ ਸੰਗ੍ਰਹਿ) 1993
- ਅਸੀਂ ਨਾਨਕ ਦੇ ਕੀ ਲਗਦੇ ਹਾਂ (ਕਾਵਿ ਸੰਗ੍ਰਹਿ) 2001
- ਸਿਖੁ ਸੋ ਖੋਜਿ ਲਹੈ (ਨਿਬੰਧ ਸੰਗ੍ਰਹਿ) 2008
- ਇਹ ਬੰਦਾ ਕੀ ਹੁੰਦਾ(ਕਾਵਿ ਸੰਗ੍ਰਹਿ) 2010
- ਮੈਨੂੰ ਇਓਂ ਲੱਗਿਆ 2015
ਆਲੋਚਨਾ
ਡਾ. ਸੁਰਜੀਤ ਪਾਤਰ ਦੇ ਅਨੁਸਾਰ
ਜਸਵੰਤ ਜਫ਼ਰ ਬਹੁਤ ਬਾਰੀਕ ਅਵਲੋਕਣ ਵਾਲਾ ਦਾਨਸ਼ਵਰ ਹੈ।ਉਹ ਕਵਿਤਾ ਇਉਂ ਲਿਖਦਾ ਹੈ, ਜਿਉਂ ਕੋਈ ਮਹਿੰਗੀ ਵਸਤੂ ਨੂੰ ਤੋਲ ਰਿਹਾ ਹੋਵੇ। ਬਾਦੀ ਨਹੀਂ ਖੋਜੀ ਹੋਣਾ ਉਸਦਾ ਆਦਰਸ਼ ਹੈ। ਅਸੀ ਨਾਨਕ ਦੇ ਕੀ ਲੱਗਦੇ ਹਾਂ ਵਿੱਚ ਸ਼ਾਮਲ ਕਵਿਤਾਵਾਂ ਦੇ ਸਰੋਕਾਰ ਜਿੱਥੇ ਭਿੰਨ-ਭਿੰਨ ਅਤੇ ਫੈਲੇ ਹੋਏ ਹਨ ਉੱਥੇ ਸਾਰੀਆਂ ਕਵਿਤਾਵਾਂ ਮਿਲ ਕੇ ਇੱਕ ਸਾਂਝੇ ਵਿਚਾਰਧਾਰਾਈ ਆਧਾਰ ਦਾ ਨਿਰਮਾਣ ਕਰਦੀਆਂ ਜਾਪਦੀਆਂ ਹਨ। ਕਵੀ ਮਹਿਜ ਕਿਸੇ ਪ੍ਰਯੋਗ ਲਈ ਪ੍ਰਯੋਗ ਨਹੀਂ ਕਰਦਾ ਸਗੋਂ ਆਪਣੀ ਗੱਲ ਨੂੰ ਸਪਸ਼ਟਤਾ ਸੰਖੇਪਤਾ ਖੂਬਸੂਰਤੀ ਨਾਲ ਕਰਨ ਲਈ ਨਵੀਆਂ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਉਸਦੀ ਵਿਲੱਖਣਤਾ ਚਿੰਤਨ ਸੁਹਜ ਅਤੇ ਦਲੇਰੀ ਦੇ ਸੁਮੇਲ ਕਾਰਨ ਹੈ। ਇਸ ਕਾਵਿ ਸੰਗ੍ਰਹਿ ਨਾਲ ਕਵੀ ਪੰਜਾਬੀ ਕਵਿਤਾ ਲਈ ਨਵੇ ਦੁਆਰ, ਨਵੇਂ ਰਾਹ ਬਣਾਉਂਦਾ ਅਤੇ ਨਵੀਆਂ ਧਰਤੀਆਂ ਤਲਾਸ਼ਦਾ ਹੈ ਅਤੇ ਆਪਣੀ ਨਵੀ ਨਿਵੇਕਲੀ ਪਛਾਣ ਬਣਾਉਣ ਦੇ ਸਮਰੱਥ ਹੁੰਦਾ ਹੈ।
ਡਾ.ਪਰਮਿੰਦਰ ਸਿੰਘ
ਨਾਨਕ-ਰੌਸ਼ਨੀ ਵਿੱਚ ਲਿਖੀਆਂ ਜਫ਼ਰ ਦੀਆਂ ਕਵਿਤਾਵਾਂ ਇਸ ਗੱਲ ਦਾ ਬਹੁਤ ਤੀਖਣ ਅਹਿਸਾਸ ਕਰਵਾਉਦੀਆਂ ਹਨ ਕਿ ਅਸੀ ਨਾਨਕ ਨਾਮਲੇਵਾ ਲੋਕ ਨਾਨਕ ਦਾ ਨਾਮ ਲੈਂਦੇ ਹੋਏ,ਨਾਨਕ ਤੇ ਆਪਣਾ ਹੱਕ ਜਮਾਉਂਦੇ,ਨਾਨਕ ਦੇ ਕੀ ਲੱਗਦੇ ਹਾਂ।ਜਫ਼ਰ ਨੇ ਆਪਣੀ ਪੁਸਤਕ ਵਿੱਚ ਬੁਨਿਆਦੀ ਤੇ ਗਹਿਰਾ ਸਵਾਲ ਪੱੁਛਣ ਦੀ ਕਾਵਿਕ ਪਹਿਲ ਕੀਤੀ ਹੈ।
ਹਵਾਲੇ
- ↑ http://www.tribuneindia.com/2001/20010525/ldh1.htm#12
- ↑ ਅਸੀਂ ਨਾਨਕ ਦੇ ਕੀ ਲਗਦੇ ਹਾਂ।-ਜ਼ਫਰ, ਜਸਵੰਤ----ਲੁਧਿਆਣਾ, ਚੇਤਨਾ ਪ੍ਰਕਾਸ਼ਨ. 2002.
- ↑ ਇਹ ਬੰਦਾ ਕੀ ਹੁੰਦਾ - ਜਸਵੰਤ ਜ਼ਫਰ----ਚੇਤਨਾ ਪ੍ਰਕਾਸ਼ਨ 2010
- ↑ ਡਾ. ਸੁਰਜੀਤ ਪਾਤਰ, ਇਹ ਬੰਦਾ ਕੀ ਹੁੰਦਾ,(ਲੇਖਕ-ਜਸਵੰਤ ਜ਼ਫਰ), ਚੇਤਨਾ ਪ੍ਰਕਾਸ਼ਨ
- ↑ ਡਾ. ਸੁਰਜੀਤ ਪਾਤਰ, ਅਸੀਂ ਨਾਨਕ ਦੇ ਕੀ ਲੱਗਦੇ ਹਾਂ,(ਲੇਖਕ-ਜਸਵੰਤ ਜ਼ਫਰ), ਚੇਤਨਾ ਪ੍ਰਕਾਸ਼ਨ
- ↑ ਡਾ. ਪਰਮਿੰਦਰ ਸਿੰਘ, ਅਸੀਂ ਨਾਨਕ ਦੇ ਕੀ ਲੱਗਦੇ ਹਾਂ,(ਲੇਖਕ-ਜਸਵੰਤ ਜ਼ਫਰ), ਚੇਤਨਾ ਪ੍ਰਕਾਸ਼ਨ