
Quick Facts
Biography
ਦਿਆਲ ਸਿੰਘ ਕੋਲਿਆਂਵਾਲੀ,ਭਾਰਤ ਦਾ ਇਕ ਸਿਆਸਤਦਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਸੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਮੈਂਬਰ , ਸ਼੍ਰੋਮਣੀ ਅਕਾਲੀ ਦਲ ਦਾਮੁਕਤਸਰ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ, ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਸੀ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਨਿਯੁਕਤ ਰਹਿ ਚੁੱਕੇ ਸੀ। ਉਸਨੂੰਪ੍ਰਕਾਸ਼ ਸਿੰਘ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਹੈ। ਉਸ ਨੂੰ ਜੱਥੇਦਾਰ ਕੋਲਿਆਂਵਾਲੀ ਜਾਂ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਨਾਮ ਜਿਆਦਾਤਰ ਜਾਣਿਆ ਜਾਂਦਾ ਹੈ।
ਮੁੱਢਲੀ ਜ਼ਿੰਦਗੀ
ਕੋਲਿਆਂਵਾਲੀ ਦਾ ਜਨਮ ਜਗਤਾਰ ਸਿੰਘ ਅਤੇ ਗੁਲਾਬ ਕੌਰ ਦੇ ਘਰ ਹੋਇਆ। ਬਚਪਨ ਵਿੱਚ ਪਿਤਾ ਦੀ ਮੌਤ ਹੋਣ ਕਾਰਨ ਉਸਦਾ ਪਾਲਣ ਪੋਸ਼ਣ ਉਸਦੇ ਦਾਦਾ ਜੀ ਨੇ ਕੀਤਾ। ਉਸਦਾ ਵਿਆਹ ਅਮਰਜੀਤ ਕੌਰ ਨਾਲ ਹੋਇਆ ਅਤੇ ਉਸਦਾ ਇੱਕ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਅਤੇ ਇੱਕ ਧੀ ਹੈ।
ਰਾਜਨੀਤਿਕ ਸਫ਼ਰ
ਉਸਦਾ ਰਾਜਨੀਤਿਕ ਸਫ਼ਰ ਲੰਬੀ ਹਲਕੇ ਦੇ ਅਕਾਲੀ ਆਗੂ ਜਸਵੀਰ ਸਿੰਘ ਕੱਖਾਂਵਾਲੀ ਦੇ ਨਾਲ ਰਹਿਣ ਨਾਲ ਹੋਇਆ। ਕੱਖਾਂਵਾਲੀ ਦੀ ਮੌਤ ਤੋਂ ਬਾਅਦ, ਦਿਆਲ ਸਿੰਘ, ਬਾਦਲ ਪਰਿਵਾਰ ਦੇ ਨੇੜੇ ਹੋ ਗਿਆ ।
ਉਸਨੇ ਪਿੰਡ ਦੇ ਸਰਪੰਚ ਵਜੋਂ ਸ਼ੁਰੂਆਤ ਕੀਤੀ ਅਤੇ ਉਹ ਅਕਾਲੀ ਦਲ ਦੇ ਮੁਕਤਸਰ ਜ਼ਿਲ੍ਹਾ ਪ੍ਰਧਾਨ ਵੀ ਰਿਹਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਅਹਿਮ ਅਹੁਦਿਆਂ 'ਤੇ ਰਿਹਾ। ਉਹ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਅਤੇ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਿਹਾ ।
ਉਹ ਲੰਬੀ ਹਲਕੇ ਸਰਾਵਾਂ ਜੈਲ 17 ਪਿੰਡਾਂ ਦੀ ਦੇਖ ਰੇਖ ਕਰਦਾ ਸੀ ਤੇ ਇੰਨਾ ਪਿੰਡਾਂ ਕਰਕੇ ਹੀ ਲੰਬੀ ਹਲਕੇ ਵਿਚ ਅਕਾਲੀ ਦਲ ਦੀ ਬਹੁਤ ਵੱਢੀ ਗਿਣਤੀ ਨਾਲ ਜਿੱਤ ਹੁੰਦੀ ਰਹੀ ਹੈ।
15 ਮਾਰਚ 2021 ਨੂੰ ਕੋਲਿਆਂਵਾਲੀ ਦਾ ਕੈਂਸਰ ਕਾਰਨ ਦੇਹਾਂਤ ਹੋ ਗਿਆ। ਮੌਤ ਤੋਂ ਪਹਿਲਾਂ ਉਸਦਾ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ।
ਵਿਵਾਦ
ਦਿਆਲ ਸਿੰਘ ਕੋਲਿਆਂਵਾਲੀ, ਬਾਦਲ ਪਰਿਵਾਰ ਨਾਲ ਨਜ਼ਦੀਕੀ ਹੋਣ ਕਾਰਨ ਸ਼ੁਰੂ ਤੋਂ ਹੀ ਵਿਵਾਦਾਂ ਚ ਘਿਰਿਆ ਰਿਹਾ।
ਸਾਲ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਕ ਰੇਡ ਦੁਰਾਨ ਉਸ ਦੇ ਘਰ ਤੋਂ ਇਕ ਸ਼ੱਕੀ ਪਦਾਰਥ ਦੇ ਪੈਕੇਟ ਜ਼ਬਤ ਕੀਤੇ ਗਏ ਸਨ। ਜਿਸ ਦੀ ਰਿਪੋਰਟ ਵਿੱਚੋ ਕੁਛ ਗਲਤ ਨਾ ਮਿਲਣ ਕਾਰਨ ਉਹ ਬਰੀ ਹੋ ਗਿਆ ਸੀ।
ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਤੇ 2017 ਵਿੱਚ ਕੁਝ ਕਾਂਗਰਸੀ ਵਰਕਰਾਂ ਵੱਲੋਂ ਹਮਲਾ ਕੀਤਾ ਗਿਆ। ਤੇ ਬਾਅਦ ਵਿੱਚ ਉਹਨਾਂ ਕਾਂਗਰਸੀ ਵਰਕਰਾਂ ਨੇ ਕੋਲਿਆਂਵਾਲੀ, ਉਸਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਅਤੇ ਭਤੀਜੇ ਪਰਦੀਪ ਸਿੰਘ ਕੋਲਿਆਂਵਾਲੀ ਤੇ ਕੇਸ ਕਰਵਾ ਦਿੱਤਾ।
ਉਸ ਨੂੰ ਰਾਜ ਵਿਜੀਲੈਂਸ ਬਿਊਰੋ ਨੇ ਦਸੰਬਰ 2018 ਵਿੱਚ ਇੱਕ ਅਸਾਧਾਰਣ ਜਾਇਦਾਦ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਫਰਵਰੀ 2019 ਵਿੱਚ ਜ਼ਮਾਨਤ ਮਿਲ ਗਈ ਸੀ।