Baldev Singh Dhaliwal
Quick Facts
Biography
ਬਲਦੇਵ ਸਿੰਘ ਧਾਲੀਵਾਲ (20 ਨਵੰਬਰ 1959) ਪੰਜਾਬੀ ਕਵੀ, ਕਹਾਣੀਕਾਰ, ਸਫਰਨਾਮਾ ਲੇਖਕ ਅਤੇ ਸਾਹਿਤ ਆਲੋਚਕ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਾਲ 1996 ਦਾ ‘ਭਾਈ ਵੀਰ ਸਿੰਘ ਗਲਪ ਪੁਰਸਕਾਰ’ ਮਿਲ ਚੁੱਕਾ ਹੈ। ਉਸ ਦੀਆਂ ਰਚਨਾਵਾਂ ਹਿੰਦੀ, ਅੰਗਰੇਜ਼ੀ ਤੋਂ ਇਲਾਵਾ ਭਾਰਤ ਦੀਆਂ ਕੁਝ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਕੇ ਛਪ ਚੁੱਕੀਆਂ ਹਨ। ਉਸ ਦੀਆਂ ਕਹਾਣੀਆਂ ਵਾਪਸੀ, ਇੱਕ ਕਾਰਗਿਲ ਹੋਰ ਉੱਤੇ ਆਧਾਰਤ ਟੈਲੀਫਿ਼ਲਮਾਂ ਬਣ ਚੁੱਕੀਆਂ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੰਜਾਬੀ ਵਿਸ਼ੇ ਵਿੱਚ ਬੀ.ਏ. ਆਨਰਜ਼, ਐਮ.ਏ., ਐਮ.ਫਿਲ., ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਅੱਜ ਕੱਲ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਵਿੱਚ ਪੰਜਾਬੀ ਸਾਹਿਤ ਦਾ ਪ੍ਰੋਫੈਸਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਡੀਨ ਅਲੂਮਨੀ ਰਿਲੇਸ਼ਨਜ ਵਜੋਂ ਆਪਣੀਆਂ ਸੇਵਾਵਾਂ ਦਿੱਤੀਆ।
ਜੀਵਨ
ਬਲਦੇਵ ਸਿੰਘ ਧਾਲੀਵਾਲ' ਦਾ ਜਨਮ 20 ਨਵੰਬਰ 1959 ਨੂੰ ਪਿਤਾ ਸ: ਜੋਗਿੰਦਰ ਸਿੰਘ ਧਾਲੀਵਾਲ ਅਤੇ ਮਾਤਾ ਕਰਤਾਰ ਕੌਰ ਦੇ ਘਰ ਪਿੰਡ ਪਰਾਈਵਾਲਾ, ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਬਲਦੇਵ ਸਿੰਘ ਧਾਲੀਵਾਲ ਦੇ ਦੋ ਭਰਾ ਅਤੇ ਇਕ ਵੱਡੀ ਭੈਣ ਹੈ।
ਸਿੱਖਿਆ
ਬਲਦੇਵ ਸਿੰਘ ਧਾਲੀਵਾਲ ਨੇ ਪੰਜਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। 10ਵੀਂ ਤੱਕ ਦੀ ਸਿੱਖਿਆ ਸਰਕਾਰੀ ਸਕੂਲ,ਝੋਰੜ ਤੋਂ ਪ੍ਰਾਪਤ ਕੀਤੀ। ਬੀ.ਏ ਦੀ ਡਿਗਰੀ ਡੀ.ਏ.ਵੀ. ਕਾਲਜ, ਮਲੋਟ ਅਤੇ ਸਰਕਾਰੀ ਕਾਲਜ, ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੰਜਾਬੀ ਵਿਸ਼ੇ ਵਿੱਚਐਮ.ਏ.ਆਨਰਜ਼,, ਐਮ.ਫਿਲ., ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ।
ਖੋਜ ਪ੍ਰੋਜੈਕਟ
- ਸਾਹਿਤ ਦੇ ਖੇਤਰ ਵਿੱਚ ਜੂਨੀਅਰ ਫੈਲੋਸ਼ਿਪ (ਵਿਸ਼ਾ: ਪੰਜਾਬੀ ਕਹਾਣੀ)
- ਇਤਿਹਾਸ ਅਤੇ ਸੰਦਰਭਗਤ ਅਧਿਐਨ,ਸਭਿਆਚਾਰਕ ਮੰਤਰਾਲਾ ਭਾਰਤ ਸਰਕਾਰ,ਨਵੀਂ ਦਿੱਲੀ
- ਮਾਈਨਰ ਗੰਸਰਚ ਪ੍ਰੋਜੈਕਟ (ਵਿਸ਼ਾ: ਪੰਜਾਬੀ ਕਹਾਣੀ ਸਮੀਖਿਆ ਪੁਨਰ ਮੁਲਾਂਕਣ,ਯੂ.ਜੀ.ਸੀ.,ਦਿੱਲੀ
- ਰੀਸਰਚ ਅਵਾਰਡ (ਵਿਸ਼ਾ: ਪੰਜਾਬੀ ਬਿਰਤਾਂਤ ਪ੍ਰਵਚਨ: ਵਿਚਾਰਧਾਰਕ ਪਰਿਪੇਖ,ਯੂ.ਜੀ.ਸੀ.,ਦਿੱਲੀ
ਪੁਸਤਕਾਂ
- ਉੱਚੇ ਟਿੱਬੇ ਦੀ ਰੇਤ (ਕਾਵਿ-ਸੰਗ੍ਰਹਿ), ਮਾਡਰਨ ਪਬਲਿਸ਼ਰਜ਼, ਚੰਡੀਗੜ੍ਹ, 1982
ਕਹਾਣੀ-ਸੰਗ੍ਰਹਿ
- ਓਪਰੀ ਹਵਾ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1996
- ਆਪਣੇ ਆਪਣੇ ਕਾਰਗਿਲ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2009.
- ਬਰਨਿੰਗ ਸੋਇਲ, ਓਪਰੀ ਹਵਾ ਦਾ ਅੰਗਰੇਜ਼ੀ ਅਨੁਵਾਦ, ਮਨਪ੍ਰੀਤ ਪ੍ਰਕਾਸ਼ਨ, ਦਿੱਲੀ, 2005
ਸਫ਼ਰਨਾਮੇ
- ਮੋਤੀਆਂ ਦੀ ਚੋਗ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1999
- ਥੇਮਜ਼ ਨਾਲ ਵਗਦਿਆਂ, ਮਨਪ੍ਰੀਤ ਪ੍ਰਕਾਸ਼ਨ, ਦਿੱਲੀ, 2004
- ਚੰਨ ਤੇ ਤਾਰਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2009
ਵਾਰਤਕ
- ਪੂਰਬ ਦੀ ਲੋਅ (ਆਲੋਚਨਾਤਮਕ ਵਾਰਤਕ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2009.
ਸਮੀਖਿਆਤਮਕ ਕਾਰਜ
- ਵਰਿਆਮ ਸਿੰਘ ਸੰਧੂ ਦੀ ਕਹਾਣੀ: ਸਰੂਪ ਤੇ ਵਿਵੇਕ, (ਪਹਿਲਾ ਸੰਸਕਰਨ 1985), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਦੂਜਾ ਸੋਧਿਆ ਅਤੇ ਵਧਾਇਆ ਸੰਸਕਰਨ, 1999, ਤੀਜਾ ਸੰਸਕਰਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2007.
- ਵਰਿਆਮ ਸੰਧੂ: ਦ੍ਰਿਸ਼ਟੀਮੂਲਕ ਪਰਿਪੇਖ
- ਵਰਿਆਮ ਸਿੰਘ ਸੰਧੂ ਦੀ ਕਹਾਣੀ: ਸਰੂਪ ਤੇ ਵਿਵੇਕ
- ਭਾਈ ਵੀਰ ਸਿੰਘ ਦੀ ਕਾਵਿ ਦ੍ਰਿਸ਼ਟੀ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1991
- ਪੰਜਾਬੀ ਸਾਹਿਤ-ਚਿੰਤਨ-ਪਰੰਪਰਾ, ਅੰਗਦ ਪਬਲੀਕੇਸ਼ਨ, ਜਲੰਧਰ, 1991
- ਪੰਜਾਬੀ ਕਹਾਣੀ ਦੀ ਇੱਕ ਸਦੀ: ਇਤਿਹਾਸਮੂਲਕ ਪ੍ਰਵਚਨ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2001
- ਪੰਜਾਬੀ ਕਹਾਣੀ-ਸਮੀਖਿਆ -- ਤੱਥ ਅਤੇ ਸੰਵਾਦ, ਮਨਪ੍ਰੀਤ ਪ੍ਰਕਾਸ਼ਨ, ਦਿੱਲੀ, 2003
- ਵਿਸ਼ਵੀਕਰਨ ਅਤੇ ਪੰਜਾਬੀ ਕਹਾਣੀ, ਮਨਪ੍ਰੀਤ ਪ੍ਰਕਾਸ਼ਨ, ਦਿੱਲੀ, 2005, ਦੂਜਾ ਸੰਸਕਰਣ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2007
- ਪੰਜਾਬੀ ਕਹਾਣੀ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2006
- ਪੰਜਾਬੀ ਬਿਰਤਾਂਤਕ ਪ੍ਰਵਚਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006
- ਪੰਜਾਬੀ ਨਾਵਲ ਦ੍ਰਿਸ਼ਟੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2007
- ਆਧੁਨਿਕ ਪੰਜਾਬੀ ਕਾਵਿ: ਸੰਦਰਭਗਤ ਅਧਿਐਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2012
- ਕਹਾਣੀ ਸ਼ਾਸਤਰ ਅਤੇ ਪੰਜਾਬੀ ਕਹਾਣੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2013
- ਇੱਕੀਵੀਂ ਸਦੀ ਅਤੇ ਪੰਜਾਬੀ ਕਹਾਣੀ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2014
- ਸੰਪਾਦਨ: ਸਾਹਿਤ ਸਭਿਆਚਾਰ ਅਤੇ ਸਮੀਖਿਆ-ਪ੍ਰਤਿਮਾਨ, ਸਰਦਲ, ਅਪਰੈਲ-ਸਤੰਬਰ, 1994
- ਕਰਮਜੀਤ ਸਿੰਘ ਕੁੱਸਾ ਦੇ ਨਾਵਲ: ਬਿਰਤਾਂਤ ਚੇਤਨਾ ਦੇ ਪਾਸਾਰ (ਪਹਿਲਾ ਸੰਸਕਰਨ 1988), ਲਾਹੌਰ ਬੁੱਕ ਸ਼ਾਪ, ਲੁਧਿਆਣਾ, ਦੂਜਾ ਸੋਧਿਆ ਅਤੇ ਵਧਾਇਆ ਸੰਸਕਰਨ, 1999, ਤੀਜਾ ਸੰਸਕਰਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2011
- ਸਵਰਨਜੀਤ ਸਵੀ ਦਾ ਕਾਵਿ-ਪ੍ਰਵਚਨ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2002
- ਕਥਾ-ਪੰਧ (ਜਰਨੈਲ ਸਿੰਘ ਦੀਆਂ ਪ੍ਰਤੀਨਿਧ ਕਹਾਣੀਆਂ), ਮਨਪ੍ਰੀਤ ਪ੍ਰਕਾਸ਼ਨ ਦਿੱਲੀ, 2003
- ਇੰਦਰ ਸਿੰਘ ਖਾਮੋਸ਼ ਦਾ ਨਾਵਲ ਕਾਫ਼ਰ ਮਸੀਹਾ: ਬਿਰਤਾਂਤ ਚੇਤਨਾ ਅਤੇ ਇਤਿਹਾਸਕ ਸੰਦਰਭ, ਇੱਕੀਵੀਂ ਸਦੀ ਪ੍ਰਕਾਸ਼ਨ, ਪਟਿਆਲਾ, 2003, ਦੂਜਾ ਸੰਸਕਰਨ, ਸੰਗਮ ਪਬਲੀਕੇਸ਼ਨਜ਼, ਸਮਾਨਾ, 2013
- ਡਾ. ਕੇਸਰ ਸਿੰਘ ਕੇਸਰ ਸਿਮ੍ਰਤੀ ਗ੍ਰੰਥ, ਡਾ. ਜਸਬੀਰ ਕੇਸਰ ਦੇ ਨਾਲ, ਡਾ. ਕੇਸਰ ਸਿੰਘ ਯਾਦਗਾਰੀ ਕਮੇਟੀ, ਚੰਡੀਗੜ੍ਹ, 2005
- ਬਿਰਤਾਂਤ, ਰਾਜਨੀਤੀ ਅਤੇ ਪਛਾਣਦਾ ਸੰਕਟ (ਪਰਵਾਸੀ ਪੰਜਾਬੀ ਕਹਾਣੀ ਦੇ ਪ੍ਰਸੰਗ ਵਿੱਚ - ਪਰਚਾ)[1]
ਇਨਾਮ
- 1990 ਕਹਾਣੀਕਾਰ ਕੁਲਵੰਤ ਸਿੰਘ ਵਿਰਕ ਇਨਾਮ
- 1995 ਐਸ. ਐਸ. ਭੱਠਲ ਇਨਾਮ
- 1995 ਕਰਨਲ ਨਰੈਣ ਸਿੰਘ ਭੱਠਲ ਇਨਾਮ
- 1997 ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ (ਕਹਾਣੀ-ਸੰਗ੍ਰਹਿ ਓਪਰੀ ਹਵਾ)
- 2001 ਬੀਬੀ ਸਵਰਨ ਕੌਰ ਯਾਦਗਾਰੀ ਪੁਰਸਕਾਰ (ਸਾਲ ਦੀ ਬੇਹਤਰੀਨ ਕਹਾਣੀ ਲਈ)
- 2013 ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ)(ਪੁਸਤਕ - ਆਧੁਨਿਕ ਪੰਜਾਬੀ ਕਾਵਿ-ਸੰਦਰਭਗਤ ਅਧਿਐਨ), ਭਾਸ਼ਾ ਵਿਭਾਗ, ਪਟਿਆਲਾ।
- 2019 ਡਾ. ਰਵਿੰਦਰ ਸਿੰਘ ਰਵੀ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ,ਲੁਧਿਆਣਾ।
ਮੈਬਰਸ਼ਿਪ
- ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ),ਚੰਡੀਗੜ੍ਹ
- ਪੰਜਾਬੀ ਸਾਹਿਤ ਅਕਾਦਮੀ (ਰਜਿ),ਲੁਧਿਆਣਾ
- ਫੈਕਲਟੀ ਆਫ਼ ਲੈਂਂਗੂਏਜ਼ ਦਾ ਬੋਰਡ ਆਫ਼ ਪੋਸਟ-ਗਰੈਜੂਏਟ ਸਟੱਡੀਜ਼ ਐਂਡ ਰਿਸਰਚ,ਪੰਜਾਬੀ ਯੂਨੀਵਰਸਿਟੀ,ਪਟਿਆਲਾ (2008-2019)
- ਗ੍ਰੀਵੈਂਨਸ ਰੀਡਰੈਸਲ ਸੈੱਲ,ਪੰਜਾਬੀ ਯੂਨੀਵਰਸਿਟੀ,ਪਟਿਆਲਾ (30.01.2019 - 31.12.2019)
ਹੋਰ ਸਰਗਰਮੀਆਂ
- 1997-1998 ਹਫਤਾਵਾਰੀ ਕਾਲਮ ਅਦਬਨਾਮ,ਰੋਜਾਨਾ ਨਵਾਂ ਜ਼ਮਾਨਾ,ਜਲੰਧਰ
- 1996 ਦੂਰਦਰਸ਼ਨ ਜਲੰਧਰ ਵਲੋਂ ਪ੍ਰਸਾਰਿਤ ਟੈਲੀਫਿਲਮ 'ਵਾਪਸੀ' (ਕਹਾਣੀ ਐਡਮ ਅਤੇ ਈਵ ਤੇ ਆਧਾਰਿਤ)
- ਕਹਾਣੀ ਕਾਰਗਿਲ ਉੱਤੇ ਆਧਾਰਿਤ ਨਾਟਕ 'ਸਾਡਾ ਜੱਗੋਂ ਸੀਰ ਮੁੱਕਿਆ', ਨਿਰਦੇਸ਼ਕ ਡਾ. ਨਵਨਿੰਦਰਾ ਬਹਿਲ,ਪੰਜਾਬੀ ਯੂਨੀਵਰਸਿਟੀ, ਪਟਿਆਲਾ
- 2007 ਟੈਲੀਫਿਲਮ 'ਇੱਕ ਕਾਰਗਿਲ ਹੋਰ', ਨਿਰਦੇਸ਼ਕ ਲੱਖਾ ਲਹਿਰੀ
ਲੇਖਕ ਬਾਰੇ ਪੁਸਤਕਾਂ
- ਬਲਦੇਵ ਸਿੰਘ ਧਾਲੀਵਾਲ-ਕਹਾਣੀ-ਬਿਰਤਾਂਤ ਯਥਾਰਥ ਅਤੇ ਕਾਮਨਾ ਦਾ ਸੰਵਾਦ, ਸੰਪਾਦਕ: ਡਾ. ਰਵੀ ਰਵਿੰਦਰ, ਪ੍ਰਕਾਸ਼ਕ: ਯੂਨੀਸਟਾਰ ਬੁੱਕਸ, ਚੰਡੀਗੜ੍ਹ