Darshan Singh Dheer

The basics

Quick Facts

The details

Biography

ਦਰਸ਼ਨ ਸਿੰਘ ਧੀਰ (10 ਫ਼ਰਵਰੀ 1935 - 9 ਅਪ੍ਰੈਲ 2021) ਇੰਗਲੈਂਡ ਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਸੀ। ਉਹ ਹੁਣ ਤੱਕ 11 ਨਾਵਲ ਅਤੇ 90 ਤੋਂ ਵੱਧ ਕਹਾਣੀਆਂ ਦੀ ਰਚਨਾ ਕਰ ਚੁੱਕਿਆ ਹੈ। ਉਸ ਦੀ ਗਲਪ ਯਾਤਰਾ ਸਾਲ 1972 ਤੋਂ ਆਰੰਭ ਹੋਈ ਸੀ। ਉਹ ਬਰਤਾਨੀਆ ਦੇ ਪ੍ਰਮੁੱਖ ਸਾਹਿਤਕਾਰਾਂ ਵਿੱਚੋਂ ਇੱਕ ਅਤੇ ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਬਰਾਂਚ ਦਾ ਚੇਅਰਪਰਸਨ ਸੀ।

ਦਰਸ਼ਨ ਸਿੰਘ ਧੀਰ ਨੇ 1954 ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ਬਿਲਗਾ ਤੋਂ ਮੈਟ੍ਰਿਕ ਕੀਤੀ ਸੀ ਅਤੇ 1959 ਵਿੱਚ ਗ੍ਰੈਜੁਏਸ਼ਨ ਕੀਤੀ ਸੀ।

ਪੁਸਤਕਾਂ

ਕਹਾਣੀ ਸੰਗ੍ਰਹਿ

  • ਲੂਣੀ ਮਹਿਕ (1972)
  • ਮਰਦਾ ਸੱਚ (1976)
  • ਦਿਸਹੱਦੇ ਤੋਂ ਪਾਰ (1988)
  • ਡਰਿਆ ਮਨੁੱਖ (1994)
  • ਸ਼ੀਸ਼ੇ ਦੇ ਟੁੱਕੜੇ (1998)
  • ਰਿਸ਼ਤੋਂ ਕੇ ਰੰਗ (रिश्तों के रंग) (2000) (ਹਿੰਦੀ)
  • ਦੌੜ (ਚੋਣਵਾਂ ਕਹਾਣੀ ਸੰਗ੍ਰਹਿ) (2002)
  • ਕੁਰਸੀਆਂ 2009

ਨਾਵਲ

  • ਆਪਣੇ ਆਪਣੇ ਰਾਹ (1980)
  • ਸੰਘਰਸ਼ (1984)
  • ਧੁੰਦਲਾ ਸੂਰਜ (1989)
  • ਲਕੀਰਾਂ ਤੇ ਮਨੁੱਖ (1991)
  • ਇਹ ਲੋਕ (1996)
  • ਘਰ ਤੇ ਕਮਰੇ (1998)
  • ਪੈੜਾਂ ਦੇ ਆਰ ਪਾਰ (2001)
  • ਅਜਨਬੀ ਚਿਹਰੇ (2003)
  • ਰਣਭੂਮੀ (2005)
  • ਹਾਸ਼ੀਏ (2008)
  • When the Waters Wail (ਅੰਗਰੇਜ਼ੀ, 2009)
  • ਵਹਿਣ (2011)
  • ਸਲਤਨਾਤ
  • ਜੜ੍ਹ (2016)

ਹੋਰ

  • ਪੂਰਬ-ਪੱਛਮ ਦੀ ਕਮਾਈ (ਸਾਹਿਤਕ ਸ੍ਵੈ-ਜੀਵਨੀ) (2011)

ਆਲੋਚਨਾ

ਧੀਰ ਦੇ ਨਾਵਲਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ; ਪਹਿਲੀ ਸ਼੍ਰੇਣੀ ਵਿੱਚ ਪਰਵਾਸੀ ਨਾਵਲਕਾਰ ਵੱਲੋਂ ਪੰਜਾਬੀ ਜੀਵਨ ਜਾਚ ਦੀ ਪੇਸ਼ਕਾਰੀ ਹੈ, ਦੂਜੀ ਸ਼੍ਰੇਣੀ ਵਿੱਚ ਪੱਛਮੀ ਅਤੇ ਪੰਜਾਬੀ ਜੀਵਨ ਵਿਚਲੇ ਪਰਸਪਰ ਵਿਰੋਧਾਂ ਦੀ ਪੇਸ਼ਕਾਰੀ ਹੈ ਅਤੇ ਤੀਜੀ ਸ਼੍ਰੇਣੀ ਵਿੱਚ ਪੱਛਮ ਵਿੱਚ ਵਸਣ ਵਾਲੇ ਪੰਜਾਬੀ ਮਨੁੱਖ ਦੀ ਦੁਰਦਸ਼ਾ ਦੀ ਪੇਸ਼ਕਾਰੀ ਹੈ।

ਸਨਮਾਨ

  • ਸ਼੍ਰੋਮਣੀ ਗਲਪਕਾਰ: ਭਾਰਤੀ ਮਜ਼ਦੂਰ ਸਭਾ, ਯੂ.ਕੇ. (1987)
  • ਬਿਦੇਸ਼ੀ ਸਾਹਿਤਕਾਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (1989)
  • ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਸਨਮਾਨ (1998)
  • ਸ਼੍ਰੋਮਣੀ ਸਾਹਿਤਕਾਰ (ਬਿਦੇਸ਼ੀ) ਭਾਸ਼ਾ ਵਿਭਾਗ ਪੰਜਾਬ, ਪਟਿਆਲਾ (1999)
  • ਪੰਜਾਬੀ ਨਾਵਲ ਦਾ ਗੌਰਵ: ਪੰਜਾਬੀ ਯੂੂਨੀਵਰਸਿਟੀ,ਪਟਿਆਲਾ (2014)

ਹਵਾਲੇ

The contents of this page are sourced from Wikipedia article on 12 Apr 2024. The contents are available under the CC BY-SA 4.0 license.