Biography
Lists
Also Viewed
The basics
Quick Facts
is | Writer Short story writer | |
Work field | Literature | |
Gender |
| |
Birth | 1970 | |
Age | 55 years |
The details
Biography
ਅਜਮੇਰ ਸਿੱਧੂ ਪੰਜਾਬੀ ਕਹਾਣੀਕਾਰ, ਲੇਖਕ ਅਤੇ ਪੰਜਾਬੀ ਪਤਰਿਕਾ, ਵਿਗਿਆਨ ਜੋਤ ਦਾ ਸੰਪਾਦਕ ਹੈ।। ਉਨ੍ਹਾਂ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਪੰਜਾਬ ਦੇ ਸਮਾਜਕ ਯਥਾਰਥ ਤੋਂ ਲੈ ਕੇ ਬ੍ਰਹਿਮੰਡੀ ਵਿਗਿਆਨ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਨੇ ਹਾਸ਼ੀਏ ਤੇ ਧੱਕੇ ਦਲਿਤਾਂ ਅਤੇ ਦਮਿਤਾਂ ਦੀ ਬਾਤ ਪਾਈ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਵਿਗਿਆਨਕ ਸੋਚ, ਯਥਾਰਥਵਾਦੀ ਸੋਝੀ, ਮਾਨਵੀ ਸੰਵੇਦਨਾ, ਬੌਧਿਕ ਕਲਪਨਾ ਅਤੇ ਕ੍ਰਾਂਤੀਕਾਰੀ ਚੇਤਨਾ ਇਕੋ ਵੇਲੇ ਨਾਲੋ ਨਾਲ ਮੌਜੂਦ ਰਹਿੰਦੀਆਂ ਹਨ। ਉਨ੍ਹਾਂ ਨਾ ਕੇਵਲ ਪੰਜਾਬੀ ਦੀ ਪ੍ਰਗਤੀਵਾਦੀ ਯਥਾਰਥਵਾਦੀ ਸ਼ੈਲੀ ਦੀ ਕਹਾਣੀ ਵਿੱਚ ਹੀ ਨਵੇਂ ਪ੍ਰਯੋਗ ਕੀਤੇ ਸਗੋਂ ਅਸਲੋ ਨਵੀਂ ਸ਼ੈਲੀ ਦੀ ਵਿਗਿਆਨਕ ਗਲਪ ਵੀ ਲਿਖੀ। ਉਨ੍ਹਾਂ ਦੀ ਵਾਰਤਕ ਸ਼ੈਲੀ ਕਮਾਲ ਹੈ, ਜਿਸ ਵਿੱਚ ਤੱਥਗਗੱਤ ਜਾਣਕਾਰੀ, ਇਤਿਹਾਸਕ ਬੋਧ ਅਤੇ ਸੁੰਦਰ ਸ਼ਬਦ ਚੋਣ ਹੁੰਦੀ ਹੈ।
ਕਿਤਾਬਾਂ
ਕਹਾਣੀ ਸੰਗ੍ਰਹਿ
- ''ਨਚੀਕੇਤਾ ਦੀ ਮੌਤ'' -1998
- ''ਖੂਹ ਗਿੜਦਾ ਹੈ'' -2004
- ''ਖੁਸ਼ਕ ਅੱਖ ਦਾ ਖਾਬ'' - 2013
- ''ਸ਼ਾਇਦ ਰੰਮੀ ਮੰਨ ਜਾਵੇ''
ਵਾਰਤਕ
- 'ਚਮਤਕਾਰਾਂ ਦੀ ਦੁਨੀਆਂ'' - 2000
- ''ਤੁਰਦੇ ਪੈਰਾਂ ਦੀ ਦਾਸਤਾਨ'' - 2003
- ''ਬਾਬਾ ਬੂਝਾ ਸਿੰਘ - ਗਦਰ ਤੋਂ ਨਕਸਲਵਾੜੀ ਤੱਕ'' - 2008)
- Baba Bujha Singh - Gadar ton Naxalwari Tak - 2013 (English Version)
ਸੰਪਾਦਿਤ
- ''ਨਰਕ ਕੁੰਡ'' (ਕਹਾਣੀ ਸੰਗ੍ਰਹਿ - 1997)
- ''ਜੈਮਲ ਸਿੰਘ ਪੱਡਾ'' (ਜੀਵਨ ਤੇ ਚੋਣਵੀਂ ਕਵਿਤਾ - 2005)
- ''ਪਾਸ਼ ਦੀ ਚੋਣਵੀ ਕਵਿਤਾ'' (2010)
ਸਨਮਾਨ
- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ - ਕਹਾਣੀ ਸੰਗ੍ਰਹਿ 'ਨਚੀਕੇਤਾ ਦੀ ਮੌਤ' ਲਈ (2000)
- ਪੰਜਾਬੀ ਸਾਹਿਤ ਅਕਾਦਮੀਂ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ ਨਵ-ਪ੍ਰਤਿਭਾ ਪੁਰਸਕਾਰ (2003)
- ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ 'ਯੁਵਾ ਪੁਰਸਕਾਰ' (2005-06)